ਸੰਭਾਲਣਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਕ੍ਰਿਆ ਸਕਰਮਕ (verb, transitive)[ਸੋਧੋ]

ਸੰਭਾਲਣਾ (ਪੁਲਿੰਗ)

  1. . ਚੁੱਕਣਾ, ਝੱਲਣਾ, ਸਹਾਰਨਾ (ਭਾਰ–);
  2. . ਕਾਇਮ ਰੱਖਣਾ (ਇੱਜ਼ਤ, ਪਤ–);
  3. . ਠੀਕ ਠਾਕ ਕਰਨਾ, ਪੜਦਾ ਕਰਨਾ, ਨੰਗੇਜ ਕੱਜਣਾ (ਪੱਗ, ਕਪੜਾ, ਧੋਤੀ–);
  4. . ਤਸੱਲੀ ਕਰਨਾ, ਗਿਣਨਾ (ਰੁਪਿਆ–);
  5. . ਥੰਮ੍ਹਣਾ, ਰੋਕਣਾ, ਬਚਾਉਣਾ (ਡਿਗਦੇ ਨੂੰ–); #. ਕਾਬੂ ਵਿਚ ਰੱਖਣਾ (ਕੈਦੀ–); #. ਖਰਾਬ ਨਾ ਹੋਣ ਦੇਣਾ, ਨੁਕਸਾਨ ਤੋਂ ਬਚਾਉਣ (ਕਿਤਾਬ, ਕਪੜਾ–); #. ਸਹਾਇਤਾ ਦੇਣਾ, ਪਨਾਹ ਦੇਣਾ (ਰਾਜਸੀ ਭਗੌੜੇ ਨੂੰ–); #. ਖਰਚ ਚੁੱਕਣਾ, ਪਾਲਣਾ ਪੋਸਣਾ, ਪਰਵਰਿਸ਼ ਕਰਨ (ਯਤੀਮ ਨੂੰ–); #. ਦੇਖ ਭਾਲ ਕਰਨਾ, ਨਿਗਰਾਨੀ ਕਰਨਾ, ਤਗੜਾਈ ਰੱਖਣਾ (ਖੇਤੀ. ਨੱਕਾ–); #. ਜੁੰਮੇ ਲੈਣਾ. ਸਿਰ ਲੈਣਾ (ਕੰਮ ਕਾਰ, ਚਾਰਜ–); #. ਪਰਬੰਧ ਕਰਨਾ (ਘਰ–); #. ਨਿਰਬਾਹ ਕਰਨਾ, ਚਲਾਉਣਾ (ਖਰਚ–); #. ਵਿਗਾੜ ਨੂੰ ਵਧਣੋਂ ਰੋਕਣਾ, ਕਾਬੂ ਪਾਉਣਾ (ਹਾਲਤ–); #. ਜੋਸ਼ ਥੰਮ੍ਹਣਾ. ਮਨੋਵੇਗ ਨੂੰ ਰੋਕਣਾ, ਦੁਰਬਚਨ ਸੁਣ ਕੇ ਆਪਣਾ ਆਪ ਕਾਬੂ ਰੱਖਣਾ; #. ਕਬਜੇ ਵਿਚ ਲੈਣਾ (ਜਾਇਦਾਦ–); #. ਸਮੇਟਣਾ, ਚੁਕਣਾ (ਫਸਲ, ਚੀਜ਼ ਵਸਤ–); #. ਹੱਥ ਵਿਚ ਕਰਨਾ, ਵਾਰ ਕਰਨ ਨੂੰ ਜਾਂ ਆਪਣੀ ਰੱਖਿਆ ਨੂੰ ਹਥਿਆਰ ਚੁੱਕਣਾ (ਤਲਵਾਰ–); #. ਸਜਾ ਦੇਣਾ, ਤਾੜਨਾ ਕਰਨਾ, ਵਾਰੇ ਸਾਰੇ ਆਉਣਾ (ਦੁਸ਼ਮਣ ਨਾਲ–); #. ਬਾਲਗ ਹੋਣਾ, ਗਭਰੂ ਹੋਣਾ (ਹੋਸ਼–); #. ਹਵਾਲੇ ਕਰਨਾ, ਸਪੁਰਦ ਕਰਨਾ, ਸੋਂਪਣਾ (ਘਰ ਬਾਰ ਦੂਜੇ ਨੂੰ–)

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ