ਉਤਾਰਨਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

(file)


ਨਿਰੁਕਤੀ[ਸੋਧੋ]

ਕਿਰਿਆ[ਸੋਧੋ]

ਉਤਾਰਨਾ

  1. . ਹੇਠਾਂ ਖਿੱਚਣਾ, ਉੱਚੇ ਥਾਂ ਤੋਂ ਹੇਠਾਂ ਲਿਆਉਣਾ (ਕੋਠੇ ਤੋਂ, ਮੰਜੇ ਤੋਂ-);
  2. ਤਨੱਜ਼ਲੀ ਕਰਨਾ, ਹਟਾਉਣਾ (ਤਖਤੋਂ-);
  3. . ਨਕਲ ਕਰਨਾ (ਨਾਵਾਂ, ਖਰੜਾ-);
  4. . ਹੇਠਾਂ ਘੱਲਣਾ (ਖੂਹ ਵਿਚ-);
  5. . ਜੁਦਾ ਕਰਨਾ, ਉਪਰੋਂ ਅਲਹਿਦਾ ਕਰਨਾ (ਦੁਧ ਤੋਂ ਮਲਾਈ, ਕਪੜੇ, ਚਮੜੀ-);
  6. . ਮੁਕਾਬਲੇ ਲਈ ਕਢਣਾ, ਲੜਨ ਲਈ ਸਾਹਮਣੇ ਕਰਨਾ (ਚੋਖੀ ਫੋਜ ਰਣ ਵਿਚ ਲਿਆ ਉਤਾਰੀ);
  7. . ਡੇਗਣਾ, ਗਿਰਾਉਣਾ, ਇਕ ਚੀਜ਼ ਨਾਲੋਂ ਲਗੀ ਹੋਈ ਦੂਜੀ ਚੀਜ਼ ਨੂੰ ਵੱਖ ਕਰਨਾ (ਬੇਰ, ਫਲ-);
  8. . ਦਰਜਾ ਜਾਂ ਜ਼ੋਰ ਘਰ ਕਰਨਾ (ਥਰਮਾ ਮੀਟਰ ਦਾ ਪਾਰਾ, ਖੁਮਾਰੀ, ਨਸ਼ਾ, ਤਾਪ-);
  9. . ਕੱਟਣਾ (ਸਿਰ, ਨਹੁੰ-);
  10. . ਜਗ੍ਹਾ ਦੇਣਾ (ਘਰ ਵਿਚ-);
  11. . ਲੰਘਾਉਣਾ (ਸੰਘੋਂ-);
  12. . ਭਾਰ ਹੌਲਾ ਕਰਨਾ (ਸਿਰੋਂ-);
  13. . ਵਾਰਨੇ ਜਾਣਾ (ਆਰਤੀ-);
  14. . ਚੁਕਾਉਣਾ, ਨਿਬੇੜਨਾ, ਅਦਾ ਕਰਨਾ (ਕਰਜ਼ਾ-);
  15. . ਨਿਭਾਉਣਾ (ਫਰਜ਼, ਜ਼ੁਮੇਵਾਰੀ-);
  16. . ਖੋਹ ਲੈਣਾ (ਪਗ, ਗਹਿਣੇ-);
  17. . ਅਸਰ ਦੂਰ ਕਰਨਾ (ਜ਼ਹਿਰ, ਜਾਦੂ-);
  18. . ਮਿਟਾਉਣਾ, ਉਡਾਉਣਾ (ਦਾਗ-);
  19. ਖਿਚਣਾ (ਤਸਵੀਰ, ਅਕਸ, ਫੋਟੋ, ਨਕਸ਼ਾ-)

ਹਵਾਲੇ[ਸੋਧੋ]

[1] [2] [3] [4] [5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ