ਸਮੱਗਰੀ 'ਤੇ ਜਾਓ

ਕਾਰਕ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਣ

[ਸੋਧੋ]

ਕਾ ਰ ਕ

ਨਿਰੁਕਤ

[ਸੋਧੋ]

ਸੰਸਕ੍ਰਿਤ ਤੋਂ

ਨਾਂਵ

[ਸੋਧੋ]

ਕਾਰਕ (ਪੁਲਿੰਗ)

  1. ਕਰਨ ਵਾਲਾ, ਕਰਤਾ; ਇਸ ਸ਼ਬਦ ਦਾ ਪ੍ਰਯੋਗ ਵਿਸ਼ੇਸ਼ ਕਰਕੇ ਦੂਜੇ ਸ਼ਬਦਾਂ ਨਾਲ ਮਿਲਕੇ ਹੋਇਆ ਕਰਦਾ ਹੈ। ਉਦਹਾਰਨ: ਸੁਖਕਾਰਕ, ਦੁਖਕਾਰਕ ਆਦਿ
  2. ਵ੍ਯਾਕਰਣ ਅਨੁਸਾਰ ਨਾਂਵ ਜਾਂ ਪੜਨਾਂਵ ਸ਼ਬਦ ਦੀ ਉਹ ਅਵਸਥਾ ਜਿਸ ਨਾਲ ਉਸ ਸ਼ਬਦ ਦਾ ਕ੍ਰਿਯਾ ਨਾਲ ਸੰਬੰਧ ਪ੍ਰਗਟ ਹੋਵੇ। ਕਾਰਕ ਛੇ (ਛੀ) ਹਨ - (ੳ) ਕਰਤਾ, (ਅ) ਕਰਮ, (ੲ) ਕਰਣ, (ਸ) ਸੰਪ੍ਰਦਾਨ, (ਹ) ਅਪਾਦਾਨ, (ਕ) ਅਧਿਕਰਣ। ਉਦਾਹਰਨਾਂ:
    1. ਕਰਤਾ: ਗੁਰਮੁਖ ਸਿੰਘ ਪਾਠ ਕਰਦਾ ਹੈ।
    2. ਕਰਮ: ਸਿੱਖ ਨੂੰ ਪ੍ਰਸ਼ਾਦ ਛਕਾਇਆ।
    3. ਕਰਣ: ਕਲਮ ਨਾਲ ਲਿਖੋ।
    4. ਸੰਪ੍ਰਦਾਨ: ਮੇਰੇ ਲਈ ਘੋੜਾ ਲਿਆਓ।
    5. ਅਪਾਦਾਨ: ਗ੍ਰੰਥੀ ਸਿੰਘ ਤੋਂ ਪੋਥੀ ਲਿਆਓ।
    6. ਅਧਿਕਰਣ: ਗੁਰਦੁਆਰੇ ਵਿੱਚ ਕੀਰਤਨ ਹੁੰਦਾ ਹੈ।
    7. ਸੰਬੰਧ: ਬਾਬੇ ਕਾਲੂ ਦਾ ਪੁਤਰ ਜਗਤ ਦੇ ਉਧਾਰ ਵਾਸਤੇ ਆਇਆ।