ਮਦਦ:Gadget-HotCat
ਦਿੱਖ
HotCat ਇਕ ਜਾਵਾਸਕ੍ਰਿਪਟ ਹੈ ਜੋ ਕਿਸੇ ਸਫ਼ੇ ਦੀਆਂ ਕੈਟੇਗਰੀਆਂ ਵਿਚ ਫੇਰ-ਬਦਲ ਕਰਨ ਅਤੇ ਨਵੀਆਂ ਕੈਟੇਗਰੀਆਂ ਜੋੜਨਾ ਅਸਾਨ ਬਣਾਉਂਦੀ ਹੈ। ਇਸ ਛੋਟੇ ਸੰਦ ਨੂੰ ਆਪਣੀਆਂ ਪਸੰਦਾ ਦੀ Gadgets ਟੈਬ ਵਿਚ ਜਾ ਕੇ ਚਾਲੂ ਕੀਤਾ ਜਾ ਸਕਦਾ ਹੈ।
ਵਰਤੋਂ
[ਸੋਧੋ]ਕਿਸੇ ਸਫ਼ੇ ਦੇ ਲੋਡ ਹੋਣ ’ਤੇ ਜੇ ਉਸ ਵਿਚ ਕੈਟੇਗਰੀਆਂ ਹੋਣ ਤਾਂ ਓਹਨਾਂ ਨੂੰ ਅਸਾਨੀ ਨਾਲ਼ ਹਟਾਉਣ ਅਤੇ ਜੋੜਨ ਦੇ ਲਿੰਕ ਨਜ਼ਰ ਆਉਂਦੇ ਹਨ, ਵੇਖੋ ਤਸਵੀਰ:
ਇਸਦੀ ਵਰਤੋਂ ਇਸ ਤਰ੍ਹਾਂ ਕੀਤੀ ਜਾਂਦੀ ਹੈ:
- ਕੈਟੇਗਰੀ ਤੋਂ ਬਾਅਦ ਵਾਲ਼ੇ "(-)" ’ਤੇ ਕਲਿੱਕ ਕਰਨ ਨਾਲ਼ ਓਹ ਕੈਟੇਗਰੀ ਸਫ਼ੇ ਵਿਚੋਂ ਹਟ ਜਾਵੇਗੀ।
- ਕੈਟੇਗਰੀ ਤੋਂ ਬਾਅਦ ਵਾਲ਼ਾ "(±)" ਉਸ ਕੈਟੇਗਰੀ ਵਿਚ ਫੇਰ-ਬਦਲ ਕਰਨ ਵਾਸਤੇ ਹੈ।
- ਆਖ਼ਰ ਵਿਚ "(+)" ਨਵੀਂ ਕੈਟੇਗਰੀ ਜੋੜਨ ਵਾਸਤੇ ਹੈ।
- ਕੈਟੇਗਰੀਆਂ ਵਿਚ ਇਕ ਤੋਂ ਜ਼ਿਆਦਾ ਤਬਦੀਲੀਆਂ ਕਰਨ ਤੋਂ ਪਹਿਲਾਂ "(++)" ’ਤੇ ਕਲਿੱਕ ਕਰੋ ਅਤੇ ਸਭ ਮੁਕਾ ਲੈਣ ਤੋਂ ਬਾਅਦ 'Save' ’ਤੇ ਕਲਿੱਕ ਕਰੋ। ਤੁਹਾਡੀਆਂ ਕੀਤੀਆਂ ਸਾਰੀਆਂ ਤਬਦੀਲੀਆਂ ਇੱਕੋ ਵਾਰ ਵਿਚ ਸਾਂਭੀਆਂ ਜਾਣਗੀਆਂ।