ਸ਼ੇਅਰ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਨਿਰੁਕਤੀ -

ਸ਼ੇਅਰ (ਇਸਤਰੀ ਲਿੰਗ)(ਅਰਬੀ)

ਸ਼ਿਅਰ , ਛੰਦ , ਅੱਖਰ ਅਤੇ ਮਾਤ੍ਰਾ ਦੇ ਨਿਯਮ ਵਿੱਚ ਆਇਆ ਕਾਵ੍ਯ

ਆਮ ਕਰਕੇ ਸ਼ਾਇਰੀ ਵਿਚ ਦੋ ਜਾਂ ਚਾਰ ਤੁਕਾਂ ਨੂੰ ਵੀ ਸ਼ੇਅਰ ਕਿਹਾ ਜਾਂਦਾ ਹੈ

ਗ਼ਜ਼ਲ ਦਾ ਸ਼ੇਅਰ[ਸੋਧੋ]

ਇੱਕ ਗ਼ਜ਼ਲ ਕਈ ਸ਼ੇਅਰਾਂ ਤੋਂ ਮਿਲਕੇ ਬਣਦੀ ਹੈ ਤੇ ਹਰ ਸ਼ੇਅਰ ਦਾ ਅਰੂਜ਼ੀ ਪੈਮਾਨਿਆਂ ਤੇ ਖ਼ਰਾ ਉਤਰਨਾ ਜ਼ਰੂਰੀ ਹੈ । ਅਰੂਜ਼ੀ ਵਿਦਵਾਨਾਂ ਅਨੁਸਾਰ ਇੱਕ ਗ਼ਜ਼ਲ ਵਿਚ ਘੱਟੋ-ਘੱਟ ਪੰਜ ਸ਼ੇਅਰ ਹੋਣੇ ਲਾਜ਼ਮੀ ਹਨ । ਇੱਕ ਸ਼ੇਅਰ ਦੋ ਮਿਸਰਿਆਂ ਜਾਂ ਦੋ ਤੁਕਾਂ ਤੋਂ ਮਿਲਕੇ ਬਣਦਾ ਹੈ । ਹਰ ਸ਼ੇਅਰ ਆਪਣੇ ਆਪ ਵਿਚ ਪੂਰਾ ਹੁੰਦਾ ਹੈ । ਕਿਸੇ ਵੀ ਸ਼ੇਅਰ ਵਿਚ ਕਹੀ ਗੱਲ ਅਪਣੀ ਪੂਰਤੀ ਲਈ ਕਿਸੇ ਹੋਰ ਸ਼ੇਅਰ ਤੇ ਨਿਰਭਰ ਨਹੀਂ ਹੁੰਦੀ । ਗ਼ਜ਼ਲ ਵਿਚ ਹਰ ਸ਼ੇਅਰ ਦਾ ਅਰੂਜ਼ ਜਾਂ ਬਹਿਰ ਵਿੱਚ ਹੋਣਾ ਹੀ ਉਸਦੀ ਗ਼ਜ਼ਲ ਦੇ ਸ਼ੇਅਰ ਵਜੋਂ ਪੁਖਤਗੀ ਕਰਦਾ ਹੈ , ਨਹੀਂ ਤਾਂ ਉਹ ਸ਼ੇਅਰ ਗ਼ਜ਼ਲ ਦਾ ਨਹੀਂ ਕਿਹਾ ਜਾ ਸਕਦਾ ।

ਉਦਾਹਰਣ ਵਜੋਂ ਇੱਕ ਗ਼ਜ਼ਲ ਪੇਸ਼ ਹੈ


ਗ਼ਜ਼ਲ / ਬਲਕਾਰ ਔਲਖ


ਜੇਕਰ ਉਸਦੀ ਪੁਸ਼ਤ-ਪਨਾਹੀ ਹੋਵੇਗੀ

ਤਾਂ ਏਥੇ ਹਰ ਵਾਰ ਤਬਾਹੀ ਹੋਵੇਗੀ ...1


ਤੇਰੇ ਮਹਿਲਾਂ 'ਤੇ ਜੋ ਮੀਨਾਕਾਰੀ ਹੈ

ਮੇਰੇ ਦਿਲ ਤੋਂ ਪੱਚਰ ਲਾਹੀ ਹੋਵੇਗੀ ...2


ਉਹ ਆਖੇਗੀ ਛੱਡ ਪੰਜਾਬ 'ਚ ਕੀ ਰੱਖਿਐ

ਏਸੇ ਗੱਲ 'ਤੇ ਫੇਰ ਜਿਰਾਹੀ* ਹੋਵੇਗੀ ...3


ਇੱਕ ਘੜੇ ਨੂੰ ਚਿੰਤਾ ਖਾਈ ਜਾਂਦੀ ਹੈ

ਕਿੰਨੀ ਮੁਸ਼ਕਲ ਵਿੱਚ ਸੁਰਾਹੀ ਹੋਵੇਗੀ ...4


ਓਸ ਕੁੜੀ ਨੂੰ ਕੈਦ ਹੈ ਉਸਦੇ ਘਰ ਅੰਦਰ

ਗੱਲ ਵੀ ਹੁਣ ਤਾਂ ਵਰੵੇ-ਛਿਮਾਹੀ ਹੋਵੇਗੀ ...5


ਉਸ ਔਰਤ ਦੀਆਂ ਅੱਖਾਂ ਅੰਦਰ ਰਾਂਝਾ ਹੈ

ਉਹ ਵੀ ਸੈਦੇ ਨਾਲ਼ ਵਿਆਹੀ ਹੋਵੇਗੀ ...6


[

ਇੱਥੇ ਉਦਾਹਰਣ ਲਈ ਛੇ ਸ਼ੇਅਰ ਲਿਖੇ ਗਏ ਹਨ । ਗ਼ਜ਼ਲ ਵਿਚ ਇਸ ਤੋਂ ਜ਼ਿਆਦਾ ਵੀ ਹੋ ਸਕਦੇ ਹਨ ।

]

ਜੇਕਰ ਉਸਦੀ ਪੁਸ਼ਤ-ਪਨਾਹੀ ਹੋਵੇਗੀ

( ਇਹ ਪਹਿਲੇ ਸ਼ੇਅਰ ਦਾ ਪਹਿਲਾ ਮਿਸਰਾ ਹੈ )


ਤਾਂ ਏਥੇ ਹਰ ਵਾਰ ਤਬਾਹੀ ਹੋਵੇਗੀ

( ਇਹ ਪਹਿਲੇ ਸ਼ੇਅਰ ਦਾ ਦੂਸਰਾ ਮਿਸਰਾ ਹੈ )


ਜੇਕਰ ਉਸਦੀ ਪੁਸ਼ਤ-ਪਨਾਹੀ ਹੋਵੇਗੀ

ਤਾਂ ਏਥੇ ਹਰ ਵਾਰ ਤਬਾਹੀ ਹੋਵੇਗੀ

( ਇਹ ਪੂਰਾ ਮਿਲਕੇ ਇੱਕ ਸ਼ੇਅਰ ਬਣਦਾ ਹੈ )


ਇਸੇ ਤਰ੍ਹਾਂ ਬਾਕੀ ਦੋ-ਦੋ ਮਿਸਰੇ ਮਿਲਕੇ ਪੂਰੇ ਛੇ ਸ਼ੇਅਰ ਬਣਦੇ ਹਨ ਤੇ ਇਹ ਇਕ ਪੂਰਨ ਗ਼ਜ਼ਲ ਕਹੀ ਜਾ ਸਕਦੀ ਹੈ ।


ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ