ਸੰਘੋਲ ਦੇ ਪੱਥਰ ਪੈਣਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਮੁਹਾਵਰਾ[ਸੋਧੋ]

ਸੰਘੋਲ ਦੇ ਪੱਥਰ ਪੈਣਾ (ਇਸਤਰੀ ਲਿੰਗ)

ਤਬਾਹੀ ਜਾਂ ਬਰਬਾਦੀ ਹੋਣਾ, ਬਿੱਜ ਪੈਣਾ। ਕਿਹਾ ਜਾਂਦਾ ਹੈ ਕਿ ਸੰਘੋਲ ਪਿੰਡ ਵਿਚ ਇਕ ਵਿਧਵਾ ਔਰਤ ਰਹਿੰਦੀ ਸੀ ਜਿਸ ਦੇ ਕੁੱਛੜ ਇਕ ਬੱਚਾ ਵੀ ਸੀ। ਲੋਕਾਂ ਦਾ ਪੀਹਣਾ ਪੀਹ ਕੇ ਇਕ ਆਪਣਾ ਗੁਜ਼ਾਰਾ ਕਰਦੀ ਸੀ। ਮਿਹਨਤ ਘੱਟ ਮਿਲਣ ਕਰਕੇ ਕਈ ਵਾਰ ਫਾਕਾ ਕੱਟਣਾ ਪੈਂਦਾ। ਪਿੰਡ ਦੇ ਲੋਕ ਇੰਨੇ ਬੇਦਰੇਗ ਸਨ ਕਿ ਉਸ ਨੂੰ ਦੁਖੀ ਦੇਖ ਕੇ ਸਗੋਂ ਖੁਸ਼ ਹੁੰਦੇ ਸਨ। ਮਸ਼ਹੂਰ ਹੈ ਕਿ ਇਹ ਆਪਣੇ ਬੱਚੇ ਨੂੰ ਆਪਣੇ ਤਨ ਉਤੇ ਉੱਡ ਕੇ ਪਏ ਆਟੇ ਦਾ ਧੋਣ ਪਿਲਾੳਂਦੀ ਹੁੰਦੀ ਸੀ ਪਰ ਹਤਿਆਰੇ ਲੋਕਾਂ ਨੇ ਉਸ ਨੂੰ ਮਜਬੂਰ ਕੀਤਾ ਕਿ ਉਹ ਜਿਸ ਦਾ ਪੀਹਣਾ ਕਰੇ ਉਸ ਘਰ ਹੀ ਹੱਥ ਪੈਰ ਧੋ ਕੇ ਜਾਇਆ ਕਰੇ। ਇਸ ਔਰਤ ਨੇ ਅਤੀ ਦੁਖੀ ਹੋ ਕੇ ਸਰਾਪ ਦਿਤਾ ! ਕਰਨਾ ਮਾਲਕ ਦਾ, ਕਹਿੰਦੇ ਹਨ ਅਸਮਾਨ ਤੋਂ ਪੱਥਰਾਂ ਦਾ ਮੀਂਹ ਪਿਆ ਤੇ ਸੰਘੋਲ ਕਸਬਾ ਤਬਾਹ ਹੋ ਗਿਆ। ਹੁਣ ਇਹ ਸੰਘੋਲ ਦੇ ਪੱਥਰ ਲੋਕ ਮੁਹਾਵਰੇ ਵਿਚ ਸਰਾਪ ਦਾ ਦਰਜਾ ਰਖਦੇ ਹਨ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ