ਸਮੱਗਰੀ 'ਤੇ ਜਾਓ

ਸੰਭਲਣਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]

Lua error in package.lua at line 80: module 'Module:etymology languages/track-bad-etym-code' not found.


ਨਿਰੁਕਤੀ

[ਸੋਧੋ]

ਕ੍ਰਿਆ ਅਕਰਮਕ (verb, intransitive)

[ਸੋਧੋ]

ਸੰਭਲਣਾ

  1. . ਡਿਗਣੋਂ ਬਚਣਾ, ਸਹਾਰੇ ਤੇ ਰੁਕਣਾ, ਅਟਕੇ ਰਹਿਣਾ; #. ਅਸਲੀ ਹਾਲਤ ਤੇ ਆਉਣਾ, ਰੌਣਕ ਫੜਨਾ, ਟਹਿਕਾ ਆਉਣਾ, (ਇਨ੍ਹਾਂ ਥੋੜੀਆਂ ਜੇਹੀਆਂ ਛਿੱਟਾਂ ਨਾਲ ਹੀ ਬੂਟੇ ਫੇਰ ਸੰਭਲ ਆਏ); #. ਬੀਮਾਰ ਦਾ ਕੁਝ ਤੜਕਾ ਹੋਣਾ, ਵਧਦੇ ਰੋਗ ਵਿਚੋਂ ਪਰਤ ਪੌਣਾ, ਵਿਗੜੀ ਹੋਈ ਹਾਲਤ ਦਾ ਦਰੁਸਤ ਹੋਣਾ; #. ਥੰਮ੍ਹਣਾ, ਰੁਕਣਾ, ਬਚਣਾ, (ਪੈਰ ਤਿਲਕਿਆ ਪਰ ਸੰਭਲ ਗਿਆ); #. ਖਬਰਦਾਰ ਹੋਣਾ; ਚੌਕਸ ਹੋਣਾ, ਸੁਚੇਤ ਹੋਣਾ, ਸਵਾਧਾਨ ਹੋਣਾ, ਹੁਸ਼ਿਆਰ ਹੋਣਾ, (ਸੰਭਲੋ ਛੱਤੋਂ ਸੱਪ ਲਮਕਦਾ ਜੇ); #. ਸਾਹ ਲੈਣਾ, ਖਲੋਣਾ, ਸਬਰ ਕਰਨਾ, ਕਾਹਲੀ ਕਰਨ ਤੋਂ ਬਚਣਾ (ਸੰਮਲ ਓ ਕਾਹਲਿਆ ਉਹ ਨੂੰ ਵੀ ਤਾਂ ਆਪਣੀ ਸੁਣਾ ਲੈਣ ਦੇ); #. ਤਾੜਨਾ ਮਿਲਣਾ, ਸਬਕ ਲੈਣਾ, ਕੰਨ ਹੋਣਾ, (ਸ਼ਰਾਬ ਵਿਚ ਵਹਿ ਤੁਰਿਆ ਸੀ ਪਰ ਰੁਲਦੂ ਦੀ ਕੋਠਿਉਂ ਡਿੱਗ ਕੇ ਹੋਈ ਮੌਤ ਨੂੰ ਵੇਖ ਕੇ ਸੰਭਲ ਗਿਆ ਹੈ); #. ਹੌਸਲੇ ਵਿਚ ਹੋਣਾ, ਜੇਰਾ ਕਰਨਾ (ਉਠ ਸੰਭਲ ! ਦਿਲ ਛੱਡਿਆਂ ਗੁਜ਼ਾਰਾ ਨਹੀਂ ਹੁੰਦਾ); #. ਤਗੜਾ ਹੋਣਾ, ਆਪਣੇ ਆਪ ਵਿਚ ਕਾਇਮ ਹੋਣਾ, ਬਲ ਧਾਰਨਾ (ਪੰਡ ਨੂੰ ਸੰਭਲ ਮੈਂ ਹੱਥ ਛੱਡਣ ਲੱਗਾ ਈ); # ਦਰੁਸਤੀ ਪਰਵਾਣ ਕਰਨਾ (ਸੰਭਲੋ ਆਪਣਾ ਵਤੀਰਾ ਠੀਕ ਕਰੋ ਵਰਨਾ ਹੱਥ ਮਲਦੇ ਰਹਿ ਜਾਉਗੇ); #. ਕਾਬੂ ਵਿਚ ਆਉਣਾ, ਹੱਥ ਵਿਚ ਆਉਣਾ, ਕਾਬੂ ਕਰਨਾ (ਭਾਰਤੀ ਫੌਜ ਦੇ ਕਸ਼ਮੀਰ ਵਿਚ ਪੁਜਣ ਨਾਲ ਹਾਲਤ ਸੰਭਾਲ ਗਈ); # ਮਹਿਫੂਜ ਹੋਣਾ, ਬਚਾ ਦੀ ਸੂਰਤ ਕਰਨਾ (ਲਾਰੀ ਦੇ ਡਰਾਈਵਰ ਨੇ ਸਵਾਰੀਆਂ ਨੂੰ ਉੱਚੀ ਵਾਜ ਨਾਲ ਕਿਹਾ––ਸੰਭਲੋ ਅੱਗੇ ਬੇਰੀਆਂ ਦੀਆਂ ਪਰਾਮ੍ਹਲਾਂ ਆਈਆਂ ਜੇ); # ਸਹਾਰਨਾ. ਝਲਣਾ. ਭਾਰ ਚੁੱਕਣਾ (ਇੰਨਾ ਭਾਰਾ ਸ਼ਤੀਰ ਇੰਨੀ ਪਤਲੀ ਕੰਧ ਨੇ ਨਹੀਂ ਸੰਭਲਣਾ); # ਤਵਾਜ਼ਨ ਕਾਇਮ ਰੱਖਣਾ, ਟਿਕਣਾ, ਕਾਇਮ ਰਹਿਣਾ (ਇਸ ਥਮ੍ਹਲੇ ਤੇ ਇਹ ਸ਼ਤੀਰ ਨਹੀਂ ਸੰਭਲੇਗਾ); # ਪਰਬੰਧ ਹੋਣਾ, ਕਾਬੂ ਪਾਉਣਾ (ਇੰਨਾ ਖਿਲਾਰਾ ਸਾਡੇ ਕੋਲੋਂ ਨਹੀਂ ਸੰਭਲਿਆ ਜਾਣਾ); # ਬਰਦਾਸ਼ਤ ਕਰਨਾ (ਕਪੜਾ ਮਾੜਾ ਹੈ ਇੰਨੇ ਦਾਣੇ ਇਸ ਨਹੀਂ ਸੰਭਲਣੇ)

ਹਵਾਲੇ

[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ